+100%-
  • ਵੱਡੇ/ਛੋਟਾ
  • Plus
  • Minus

ਡਿਮੇਨਸ਼ੀਆ ਸੰਬੰਧੀ ਯਾਦਦਾਸ਼ਤ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਵਿੱਚੋਂ ਸੱਠ ਪ੍ਰਤਿਸ਼ਤ ਕਿਸੇ ਨਾ ਕਿਸੇ ਵੇਲੇ ਗੁੰਮ ਜਾਂਦੇ ਹਨ

ਬਹੁਤ ਸਾਰੇ ਲੋਕਾਂ ਲਈ, ਗੁੰਮਣਾ ਬਿਨਾਂ ਚੇਤਾਵਨੀ ਦੇ ਹੁੰਦਾ ਹੈ। ਵਾਕਫ ਆਲਾਦੁਆਲਾ ਅਚਾਨਕ ਉਨ੍ਹਾਂ ਵਾਸਤੇ ਅਣਜਾਣ ਬਣ ਸਕਦਾ ਹੈ। ਉਹ ਭਟਕ ਜਾਂਦੇ ਹਨ ਅਤੇ ਵਾਪਸ ਘਰ ਜਾ ਸਕਣ ਤੋਂ ਅਸਮਰਥ ਹੁੰਦੇ ਹਨ।

ਗੁੰਮ ਜਾਣਾ ਕੇਵਲ ਕਸ਼ਟਦਾਇਕ ਹੀ ਨਹੀਂ ਹੁੰਦਾ ; ਇਹ ਖਤਰਨਾਕ ਹੋ ਸਕਦਾ ਹੈ। ਡਿਮੇਨਸ਼ੀਆ ਵਾਲੇ ਲੋਕਾਂ ਵਿੱਚੋਂ ਅੱਧੇ ਲੋਕ ਜੋ 24 ਘੰਟੇ ਲਈ ਲਾਪਤਾ ਹੋ ਜਾਂਦੇ ਹਨ ਗੰਭੀਰ ਰੂਪ ਨਾਲ ਘਾਇਲ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ।

ਇਸ ਲਈ ਇਹ ਇੰਨਾਂ ਮਹੱਤਪੂਰਨ ਹੈ ਕਿ ਅਸੀਂ ਸਹਾਇਤਾ ਪੇਸ ਕਰੀਏ ਜਦੋਂ ਅਸੀਂ ਕਿਸੀ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਗੁੰਮ ਗਿਆ ਜਾਂ ਪਰੇਸ਼ਾਨ ਪ੍ਰਤੀਤ ਹੁੰਦਾ ਹੈ ਅਤੇ ਪਰਿਵਾਰਾਂ ਨੂੰ ਵੀ ਤਿਆਰ ਰਹਿਣ ਵਿਚ ਮਦਦ ਕਰੀਏ।

ਚਿੰਨ੍ਹਾਂ ਨੂੰ ਜਾਣੋ

ਵਿਅਕਤੀ:

  • ਨੇ ਮੌਸਮ ਵਾਸਤੇ ਅਢੁਕਵੇਂ ਕਪੜੇ ਪਾਏ ਹੋ ਸਕਦੇ ਹਨ
  • ਲੰਬੇ ਸਮੇਂ ਲਈ ਅਚਲ, ਇਧਰ ਉਧਰ ਦੇਖਦਾ ਖੜ੍ਹਾ ਹੋ ਸਕਦਾ ਹੈ
  • ਚਹਲਕਦਮੀ ਕਰ ਰਿਹਾ ਹੋ ਸਕਦਾ ਹੈ
  • ਪਰੇਸ਼ਾਨ ਜਾਂ ਭਟਕਿਆ ਹੋਇਆ ਦਿਖ ਰਿਹਾ ਹੋ ਸਕਦਾ ਹੈ
  • ਸਮੇਂ ਦੀ ਛੋਟੀ ਅਵਧੀ ਵਿੱਚ ਉਹੀ ਸਵਾਲ ਜਾਂ ਕਥਨ ਦੋਹਰਾ ਰਿਹਾ ਹੋ ਸਕਦਾ ਹੈ

ਜਾਣੋ ਕਿ ਕੀ ਕਹਿਣਾ ਹੈ

  • ਹੌਲੀ ਅਤੇ ਸਹਿਜ ਤਰੀਕੇ ਨਾਲ ਬੋਲੋ।
  • ਉੱਚਾ ਬੋਲਣਾ ਗੁੱਸੇ ਦਾ ਸੰਚਾਰ ਕਰ ਸਕਦਾ ਹੈ; ਇਹ ਧਾਰਨਾ ਬਣਾਉਣ ਤੋਂ ਬਚੋ ਕਿ ਵਿਅਕਤੀ ਦੀ ਸੁਣਨ ਦੀ ਸ਼ਕਤੀ ਵਿੱਚ ਕਮੀ ਹੈ।
  • ਛੋਟੇ,ਸਰਲ ਸ਼ਬਦ ਵਰਤੋ।
  • “ਹਾਂ” ਅਤੇ “ਨਾ” ਵਾਲੇ ਪ੍ਰਸ਼ਨ ਪੁੱਛੋ।
  • ਜਵਾਬ ਲਈ ਕਾਫੀ ਸਮਾਂ ਦਿੰਦੇ ਹੋਏ, ਇੱਕ ਸਮੇਂ ਤੇ ਇੱਕੋ ਹੀ ਪ੍ਰਸ਼ਨ ਪੁੱਛੋ। ਜੇ ਜਰੂਰੀ ਹੋਏ, ਤਾਂ ਉਸੀ ਪ੍ਰਸ਼ਨ ਨੂੰ ਪਹਿਲਾਂ ਵਰਤੇ ਗਏ ਸ਼ਬਦਾਂ ਦੀ ਵਰਤੋਂ ਕਰਕੇ ਦੁਹਰਾਓ।
  • ਸੰਭਵ ਹੈ ਕਿ ਡਿਮੇਨਸ਼ੀਆ ਵਾਲੇ ਲੋਕ ਇੱਕ ਸਮੇਂ ਉੱਤੇ ਪ੍ਰਸ਼ਨ ਦਾ ਕੁਝ ਹੀ ਹਿੱਸਾ ਸਮਝ ਸਕਣ।

ਜਾਣੋ ਕੀ ਕਰਨਾ ਹੈ

  • ਸਾਮ੍ਹਣੇ ਤੋਂ ਵਿਅਕਤੀ ਦੇ ਕੋਲ ਜਾਓ।
  • ਆਪਣੀ ਪਛਾਣ ਕਰਵਾਓ ਅਤੇ ਸਮਝਾਓ ਕਿ ਤੁਸੀਂ ਉਸ ਵਿਅਕਤੀ ਕੋਲ ਕਿਉਂ ਆਏ ਹੋ।
  • ਸ਼ਾਂਤ ਵਾਤਾਵਰਨ ਬਣਾਈ ਰੱਖੋ।
  • ਹੌਲੀ ਹਿਲੋ; ਅੱਖਾਂ ਦਾ ਸੰਪਰਕ ਬਣਾਈ ਰੱਖੋ ।
  • ਟਾਕਰੇ ਤੋਂ ਬਚੋ।
  • ਸੁਧਾਰਨ ਤੋਂ ਜਾਂ “ਸੱਚਾਈ ਨਾਲ ਜੋੜਨ ਤੋਂ ਬਚੋ”।
  • ਵਿਅਕਤੀ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਸਤੇ ਪੁਲਿਸ (911) ਨੂੰ ਫੋਨ ਕਰੋ ।
  • ਪੁਲਿਸ ਦੇ ਆ ਜਾਣ ਤੱਕ ਵਿਅਕਤੀ ਦੇ ਨਾਲ ਇੰਤਜ਼ਾਰ ਕਰੋ ।

ਜਦੋਂ ਤੁਹਾਨੂੰ ਡਿਮੇਨਸ਼ੀਆ ਵਾਲਾ ਕੋਈ ਵਿਅਕਤੀ ਲੱਭਦਾ ਹੈ ਜੋ ਗੁੰਮ ਗਿਆ ਹੈ

  • ਸਰੀਰ ਤੇ ਪਾਈ ਜਾਣ ਵਾਲੀ MedicAlert® Safely Home® ਬਰੇਸਲੇਟ ਲੱਭੋ
  • ਬਰੇਸਲੇਟ ਦੇ ਪਿਛਲੇ ਪਾਸੇ ਦਿੱਤੀ ਜਰੂਰੀ ਜਾਣਕਾਰੀ ਪੜ੍ਹੋ
  • 24/7 MedicAlert® ਐਮਰਜੇਂਸੀ ਹਾਟਲਾਇਨ ਤੇ ਫੋਨ ਕਰੋ, ਤਾਂ ਕਿ ਮੈਡਿਕ ਅਲਰਟ® ਓਪਰੇਟਰ ਝਟਪਟ ਦੇਖਭਾਲ ਕਰਨ ਵਾਲਿਆਂ ਜਾਂ ਪਰਿਵਾਰ ਨਾਲ ਸੰਪਰਕ ਕਰ ਸਕੇ ਅਤੇ ਉਸ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਘਰ ਲਿਆਉਣ ਲਈ ਜਰੂਰੀ ਜਾਣਕਾਰੀ ਦੇ ਸਕੇ

ਤੁਸੀਂ ਸਾਡੇ 15 ਮਿੰਟਾਂ ਦੇ – ਚਾਰ ਔਨਲਾਈਨ ਲਰਨਿੰਗ ਮੋਡੀਊਲਾਂ ਵਿੱਚੋਂ ਇੱਕ ਵਿੱਚ “ਡਿਮੇਨਸ਼ੀਆ ਵਾਲੇ ਵਿਅਕਤੀ ਦੇ ਨਾਲ ਗੱਲਬਾਤ ਕਰਨਾ” ਬਾਰੇ ਹੋਰ ਜਾਣਨਾ ਪਸੰਦ ਕਰ ਸਕਦੇ ਹੋ।

ਹੋਰ ਜਾਣੋ