+100%-
  • ਵੱਡੇ/ਛੋਟਾ
  • Plus
  • Minus

ਡਿਮੇਨਸ਼ੀਆ ਅਤੇ ਉਸ ਨਾਲ ਸੰਬੰਧਤ ਜੋਖਮਾਂ ਨੂੰ ਸਮਝਣਾ

ਡਿਮੇਨਸ਼ੀਆ ਅਜਿਹੇ ਲੱਛਣਾਂ ਦੇ ਜੁੱਟ ਲਈ ਇੱਕ ਸਮੁੱਚਾ ਸ਼ਬਦ ਹੈ ਜਿੰਨਾਂ ਦੇ ਹੋਣ ਦਾ ਕਾਰਨ ਦਿਮਾਗ ਤੇ ਅਸਰ ਪਾਉਣ ਵਾਲੀਆਂ ਬੀਮਾਰੀਆਂ ਹਨ। ਡਿਮੇਨਸ਼ੀਆ ਹਰ ਕਿਸੇ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦਾ ਹੈ, ਪਰ ਡਿਮੇਨਸ਼ੀਆ ਵਾਲੇ ਜਿਆਦਾਤਰ ਲੋਕ ਯਾਦਦਾਸ਼ਤ ਦੀ ਹਾਨੀ, ਸੂਝ ਅਤੇ ਤਰਕ ਦੀ ਹਾਨੀ, ਅਤੇ ਉਨ੍ਹਾਂ ਦੀ ਮਨੋਦਸ਼ਾ ਅਤੇ ਵਰਤਾਅ ਵਿੱਚ ਤਬਦੀਲੀਆਂ ਦਾ ਅਨੁਭਵ ਕਰਨਗੇ।

ਬਹੁਤ ਸਾਰੇ ਡਿਮੇਨਸ਼ੀਆਜ਼, ਜਿਵੇਂ ਕਿ ਅਲਜ਼ਾਈਮਰਜ਼ ਬੀਮਾਰੀ ਦੀਆਂ 3 ਖਾਸੀਅਤ ਹੁੰਦੀਆਂ ਹਨ।

  • ਪ੍ਰਗਤੀਸ਼ੀਲ (Progressive): ਜਿਸ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਦਿਮਾਗ ਦੇ ਹੋਰ ਜਿਆਦਾ ਸੈੱਲ ਵਿਕਰਿਤ ਹੁੰਦੇ ਜਾਂਦੇ ਹਨ ਅਤੇ ਅੰਤ ਵਿੱਚ ਮਰ ਜਾਂਦੇ ਹਨ ਲੱਛਣ ਹੌਲੀ ਹੌਲੀ ਬਦਤਰ ਹੁੰਦੇ ਜਾਣਗੇ।
  • ਲਗਾਤਾਰ ਖਰਾਬ ਹੋਣ ਵਾਲੀ (Degenerative): ਵਿਅਕਤੀ ਦੇ ਦਿਮਾਗ ਦੇ ਸੈੱਲ (ਨਿਊਰੌਨ) ਖਰਾਬ ਹੋ ਜਾਂਦੇ ਹਨ ਜਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ।
  • ਵਾਪਸੀਯੋਗ ਨਹੀਂ ਹੈ (Irreversible): ਅਲਜ਼ਾਈਮਰਜ਼ ਬੀਮਾਰੀ ਸਮੇਤ, ਜਿਆਦਾਤਰ ਡਿਮੇਨਸ਼ੀਆਜ਼ ਕਰਕੇ ਹੋਣ ਵਾਲੇ ਨੁਕਸਾਨ ਨੂੰ ਠੀਕ ਨਹੀਂ ਕੀਤਾ ਜਾ ਸਕਦਾ।

ਇਹ ਜਾਣਨ ਵਾਸਤੇ ਕਿ ਡਿਮੇਨਸ਼ੀਆ ਸਾਨੂੰ ਸਾਰਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਇਹ ਵਿਡਿਓ ਦੇਖੋ – “ਡਿਮੇਨਸ਼ੀਆ ਬਾਏ ਦ ਨੰਬਰਜ਼” (“Dementia by the Numbers”)

ਤੁਸੀਂ ਸਾਡੇ ਔਨਲਾਈਨ ਲਰਨਿੰਗ ਮੋਡੀਊਲਾਂ ਤੌਂ ਹੋਰ ਜਾਣਨਾ ਪਸੰਦ ਕਰ ਸਕਦੇ ਹੋ।

ਹੋਰ ਜਾਣੋ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਅਲਜ਼ਾਈਮਰਜ਼ ਅਤੇ ਡਿਮੇਨਸ਼ੀਆ ਵਿੱਚ ਕੀ ਫਰਕ ਹੈ ?
ਡਿਮੇਨਸ਼ੀਆ ਸ਼ਬਦ ਨੂੰ ਲੱਛਣਾਂ ਦੇ ਇੱਕ ਜੁੱਟ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ। ਡਿਮੇਨਸ਼ੀਆ ਦੇ ਵੱਖ ਵੱਖ ਸਰੂਪਾਂ ਦੇ ਲੱਛਣ ਕਾਫੀ ਜਿਆਦਾ ਵਿਵਿਧ ਹੋ ਸਕਦੇ ਹਨ ਅਤੇ ਉਨ੍ਹਾਂ ਵਿੱਚ ਸ਼ਾਮਲ ਹੋ ਸਕਦੇ ਹਨ ਯਾਦਦਾਸ਼ਤ ਦੀ ਹਾਨੀ, ਉਲਝਣ, ਅਤੇ ਮਨੋਦਸ਼ਾ ਅਤੇ ਵਰਤਾਅ ਵਿੱਚ ਤਬਦੀਲੀਆਂ।

ਡਿਮੇਨਸ਼ੀਆ ਕਈ ਸਾਰੀਆਂ ਵੱਖ ਵੱਖ ਬੀਮਾਰੀਆਂ ਕਰਕੇ ਹੋ ਸਕਦਾ ਹੈ, ਜਿਸ ਵਿੱਚ ਅਲਜ਼ਾਈਮਰਜ਼ ਬੀਮਾਰੀ ਸਭ ਤੋਂ ਆਮ ਹੈ। ਡਿਮੇਨਸ਼ੀਆ ਦਾ ਕਾਰਣ ਬਣਨ ਵਾਲੀਆਂ ਦੂਸਰੀਆਂ ਬੀਮਾਰੀਆਂ ਵਿੱਚ ਸ਼ਾਮਲ ਹਨ ਵੈਸਕੁਲਰ ਡਿਮੇਨਸ਼ੀਆ, ਲੂਈ (Lewy) ਬੋਡੀਜ਼ ਡਿਮੇਨਸ਼ੀਆ ਅਤੇ ਫ੍ਰਰੰਟੋਟੈਮਪੋਰਲ (frontotemporal) ਡਿਮੇਨਸ਼ੀਆ। ਕੁਝ ਕੇਸਾਂ ਵਿੱਚ, ਡਿਮੇਨਸ਼ੀਆ ਹੋਣ ਦਾ ਕਾਰਨ ਅਲਜ਼ਾਈਮਰਜ਼ ਬੀਮਾਰੀ ਅਤੇ ਜਾਂ ਵੈਸਕੁਲਰ ਡਿਮੇਨਸ਼ੀਆ ਜਾਂ ਲੂਈ (Lewy) ਬੋਡੀਜ਼ ਦੇ ਨਾਲ ਡਿਮੇਨਸ਼ੀਆ ਦੋਨਾਂ ਨੂੰ ਸਮਝਿਆ ਜਾਂਦਾ ਹੈ। ਤੁਸੀਂ ਇਸ ਨੂੰ ਮਿਸ਼ਰਤ (mixed) ਡਿਮੇਨਸ਼ੀਆ ਕਹਿ ਕੇ ਬੁਲਾਇਆ ਜਾਂਦਾ ਸੁਣ ਸਕਦੇ ਹੋ।
ਮੈਂ ਚੀਜ਼ਾਂ ਭੁੱਲਦਾ /ਦੀ ਰਹਿੰਦਾ /ਦੀ ਹਾਂ, ਕੀ ਮੈਨੂੰ ਅਲਜ਼ਾਈਮਰਜ਼ ਹੋ ਗਿਆ ਹੈ ?
ਸਾਡੇ ਵਿੱਚੋਂ ਜਿਆਦਾਤਰ ਲੋਕ ਰੋਜ਼ ਚੀਜ਼ਾਂ ਭੁੱਲਦੇ ਹਾਂ, ਜਿਵੇਂ ਕਿ ਲੋਕਾਂ ਦੇ ਨਾਮ ਜਾਂ ਅਸੀਂ ਆਪਣੀਆਂ ਚਾਬੀਆਂ ਕਿਥੇ ਰੱਖੀਆਂ ਹਨ, ਪਰ ਇਹ ਜੀਵਨ ਦੀ ਸੁਭਾਵਿਕ ਹਿੱਸਾ ਹੈ ਅਤੇ ਜਰੂਰੀ ਤੌਰ ਤੇ ਅਲਜ਼ਾਈਮਰਜ਼ ਜਾਂ ਡਿਮੇਨਸ਼ੀਆ ਦਾ ਚਿੰਨ੍ਹ ਨਹੀਂ । ਡਿਮੇਨਸ਼ੀਆ ਵਿੱਚ, ਯਾਦਦਾਸ਼ਤ ਦੀ ਹਾਨੀ ਕਦੀ-ਕਦਾਈਂ ਚੀਜ਼ਾਂ ਭੁੱਲਣ ਨਾਲੋਂ ਜਿਆਦਾ ਗੰਭੀਰ ਹੁੰਦੀ ਹੈ – ਇਹ ਯਾਦਦਾਸ਼ਤ ਦੀ ਉਹ ਹਾਨੀ ਹੈ ਜਿਹੜੀ ਰੋਜ਼ਮੱਰਾ ਜੀਵਨ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀ ਹੈ। ਲੋਕਾਂ ਦੇ ਭੁਲੱਕੜ ਬਣਨ ਦੇ ਕਈ ਕਾਰਨ ਹਨ। ਦਵਾਈਆਂ ਯਾਦਦਾਸ਼ਤ ਤੇ ਅਸਰ ਪਾ ਸਕਦੀਆਂ ਹਨ। ਉਦਾਸੀ, ਚਿੰਤਾ, ਵਿਟਾਮਿੰਨ ਦੀ ਕਮੀ ਕਰਕੇ ਵੀ ਭੁਲੱਕੜਪਣ ਹੋ ਸਕਦਾ ਹੈ, ਇਸ ਲਈ ਸਹੀ ਤਸ਼ਖ਼ੀਸ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ਜੇ ਤੁਸੀਂ ਆਪਣੀ ਯਾਦਦਾਸ਼ਤ ਬਾਰੇ ਚਿੰਤਤ ਹੋ, ਤਾਂ ਆਪਣੇ ਫੈਮਲੀ ਡਾਕਟਰ ਨਾਲ ਗੱਲ ਕਰਨਾ ਇੱਕ ਚੰਗਾ ਵਿਚਾਰ ਹੈ।
ਮੈਂ ਆਪਣੇ ਡਿਮੇਨਸ਼ੀਆ ਦੇ ਜੋਖਮ ਨੂੰ ਕਿਵੇਂ ਘਟਾ ਸਕਦਾ /ਦੀ ਹਾਂ ?
ਡਿਮੇਨਸ਼ੀਆ ਨੂੰ ਰੋਕਣ ਦਾ ਕੋਈ ਵੀ ਨਿਸ਼ਚਿਤ ਤਰੀਕਾ ਨਹੀਂ ਹੈ, ਪਰ ਅਸੀਂ ਡਿਮੇਨਸ਼ੀਆ ਲਈ ਜੋਖਮ ਦੇ ਕਈ ਕਾਰਕਾਂ ਨੂੰ ਜਾਣਦੇ ਹਾਂ, ਅਤੇ ਇੰਨਾਂ ਨੂੰ ਬਦਲਿਆ ਜਾ ਸਕਦਾ ਹੈ। ਜੋਖਮ ਦੇ ਇਹ ਕਾਰਕ ਕਾਰਡੀਓਵੈਸਕੁਲਰ (cardiovascular) ਬੀਮਾਰੀ (ਜਿਵੇਂ ਦਿਲ ਦੀ ਬਾਮਾਰੀ ਅਤੇ ਸਟ੍ਰੋਕ) ਵਾਲੇ ਹੀ ਹਨ। ਸਿਹਤਮੰਦ ਜੀਵਨਸ਼ੈਲੀ ਜੀ ਕੇ ਅਤੇ ਨੇਮਕ ਕਸਰਤ ਪ੍ਰਾਪਤ ਕਰਕੇ ਤੁਸੀਂ ਇੰਨਾਂ ਬੀਮਾਰੀਆਂ ਦੇ ਆਪਣੇ ਜੋਖਮ ਨੂੰ ਘਟਾਓਗੇ, ਅਤੇ ਸੰਭਾਵਨਾ ਹੈ ਕਿ ਤੁਸੀਂ ਡਿਮੇਨਸ਼ੀਆ ਆਪਣੇ ਦੇ ਜੋਖਮ ਨੂੰ ਵੀ ਘਟਾਓਗੇ।

ਸਿਹਤਮੰਦ ਰਹਿਣ ਲਈ:
• ਧੂਮਰਪਾਨ ਨਾ ਕਰੋ
• ਕਿਰਿਆਸ਼ੀਲ ਰਹੋ ਅਤੇ ਨਿਯਮਿਤ ਤੌਰ ਨਾਲ ਕਸਰਤ ਕਰੋ
• ਸਿਹਤਮੰਦ ਭਾਰ ਕਾਇਮ ਰੱਖੋ
• ਸਿਹਤਮੰਦ ਸੰਤੁਲਿਤ ਖੁਰਾਕ ਖਾਓ
• ਸ਼ਰਾਬ ਕੇਵਲ ਸ਼ਿਫਾਰਸ਼ ਕੀਤੀਆਂ ਸੀਮਾਵਾਂ ਦੇ ਅੰਦਰ ਹੀ ਪਿਓ
• ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤ੍ਰਿਤ ਕਰੋ
• ਕੋਲੇਸਟ੍ਰੋਲ ਨੂੰ ਸਿਹਤਮੰਦ ਸਤਰ ਤੇ ਰੱਖੋ।
ਜੇ ਮੇਰੇ ਮਾਤਾ-ਪਿਤਾ ਵਿੱਚੋਂ ਇੱਕ ਨੂੰ ਡਿਮੇਨਸ਼ੀਆ ਹੈ ਤਾਂ ਮੈਂ ਕੀ ਕਰਾਂ?
First Link® ਡਿਮੇਨਸ਼ੀਆ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਨੂੰ ਸਹਾਰੇ ਅਤੇ ਸਿੱਖਿਆ ਦੇ ਨਾਲ ਜੋੜਨ ਵਿੱਚ ਸਹਾਇਤਾ ਕਰਦਾ ਹੈ ਤਾਂ ਕਿ ਹਰ ਕੋਈ ਡਿਮੇਨਸ਼ੀਆ ਦੇ ਨਾਲ ਸੰਬੰਧਤ ਤਬਦੀਲੀਆਂ ਦਾ ਪ੍ਰਬੰਧ ਜਿਆਦਾ ਚੰਗੀ ਤਰ੍ਹਾਂ ਕਰ ਸਕੇ।

ਓਨਟਾਰੀਓ ਭਰ ਵਿੱਚ ਅਲਜ਼ਾਈਮਰ ਸੁਸਾਇਟੀਆਂ ਦੁਆਰਾ ਪੇਸ਼ ਕੀਤਾ ਜਾਂਦਾ, First Link® ਡਿਮੇਨਸ਼ੀਆ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਦੀ ਸਹਾਇਤਾ ਕਰੇਗਾ:

• ਡਿਮੇਨਸ਼ੀਆ ਨੂੰ ਸਮਝੋ, ਕੀ ਆਸ ਕਰਨੀ ਚਾਹੀਦਾ ਹੈ ਅਤੇ ਪ੍ਰਬੰਧ ਕਿਵੇਂ ਕੀਤਾ ਜਾਏ
• ਡਿਮੇਨਸ਼ੀਆ ਦੇ ਲੱਛਣਾਂ ਨਾਲ ਨਜਿੱਠੋ ਅਤੇ ਜੀਵਨ ਦੀ ਗੁਣਵੱਤਾ ਸੁਧਾਰੋ
• ਸਿਹਤ-ਸੰਭਾਲ ਪ੍ਰਣਾਲੀ ਵਿੱਚੋਂ ਲੰਘੋ ਅਤੇ ਆਪਣੇ ਸਮਾਜ ਵਿੱਚ ਸੇਵਾਵਾਂ ਅਤੇ ਸਹਾਰਿਆਂ ਬਾਰੇ ਜਾਣੋ
• ਇਸੀ ਸਫਰ ਤੇ ਦੂਸਰੇ ਲੋਕਾਂ ਨਾਲ ਜੁੜੋ
• ਨਿਰੰਤਰ ਜਾਰੀ ਸਹਾਰਾ ਪ੍ਰਾਪਤ ਕਰੋ ਤਾਂ ਕਿ ਤੁਸੀਂ ਜਿਆਦਾ ਆਤਮਵਿਸ਼ਵਾਸਪੂਰਣ ਮਹਿਸੂਸ ਕਰੋ, ਜੇ ਤੁਹਾਨੂੰ ਡਿਮੇਨਸ਼ੀਆ ਹੈ ਜਾਂ ਤੁਸੀਂ ਡਿਮੇਨਸ਼ੀਆ ਵਾਲੇ ਕਿਸੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ

ਅਲਜ਼ਾਈਮਰ ਸੁਸਾਇਟੀ ਦੇ ਖਾਸ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਹੋਰ ਜਾਣਕਾਰੀ ਵਾਸਤੇ ਇਥੇ ਕਲਿਕ ਕਰੋ: www.AlzheimerOntario.ca