ਡਿਮੇਨਸ਼ੀਆ ਅਤੇ ਉਸ ਨਾਲ ਸੰਬੰਧਤ ਜੋਖਮਾਂ ਨੂੰ ਸਮਝਣਾ

ਜੇ ਤੁਸੀਂ ਡਿਮੈਂਸ਼ੀਆ ਨਾਲ ਜੀਵਨ ਬਿਤਾ ਰਹੇ ਹੋ ਜਾਂ ਜੇ ਤੁਸੀਂ ਡਿਮੈਂਸ਼ੀਆ ਵਾਲੇ ਵਿਅਕਤੀ ਦੀ ਦੇਖਭਾਲ ਕਰ ਰਹੇ ਹੋ, ਤਾਂ ਫਾਇੰਡਿੰਗ ਯੂਅਰ ਵੇ ਤੁਹਾਡੀ ਮਦਦ ਕਰਨ ਲਈ ਮੌਜੂਦ ਹੈ। ਇਸ ਸਫੇ ‘ਤੇ ਤੁਹਾਨੂੰ ਤੁਹਾਡੇ ਜਾਂ ਤੁਹਾਡੇ ਦੁਆਰਾ ਦੇਖਭਾਲ ਕੀਤੇ ਜਾ ਰਹੇ ਵਿਅਕਤੀ ਦੇ ਸਮੁਦਾਅ ਵਿੱਚ ਸੁਰੱਖਿਅਤ ਜੀਵਨ ਬਿਤਾਉਣ ਵਿੱਚ ਮਦਦ ਲਈ ਬਹੁਮੁੱਲੇ ਵਸੀਲੇ ਅਤੇ ਜਾਣਕਾਰੀ ਮਿਲ ਜਾਏਗੀ। ਹੇਠਲੇ ਭਾਗਾਂ ਵਿੱਚ ਅਸੀਂ ਡਿਮੈਂਸ਼ੀਆ ਨਾਲ ਜੁੜੇ ਜੋਖਮਾਂ ਦਾ ਪਤਾ ਲਗਾਉਣ ਬਾਰੇ, ਇਹਨਾਂ ਜੋਖਮਾਂ ਨੂੰ ਘੱਟ ਕਰਨ ਦੇ ਤਰੀਕਿਆਂ ਬਾਰੇ ਅਤੇ ਜੇ ਕੋਈ ਘਟਨਾ ਹੁੰਦੀ ਹੈ ਤਾਂ ਉਸ ਲਈ ਯੋਜਨਾ ਤਿਆਰ ਰੱਖਣ ਬਾਰੇ ਗੱਲਬਾਤ ਕਰਾਂਗੇ। ਸ਼ੁਰੂਆਤ ਲਈ ਡਿਮੈਂਸ਼ੀਆ ਵਸੀਲਾ ਗਾਈਡ ਨਾਲ ਸੁਰੱਖਿਅਤ ਜੀਵਨ ਇੱਕ ਬਹੁਤ ਵਧੀਆ ਥਾਂ ਹੈ।

ਵਸੀਲਾ ਗਾਈਡ ਦੀ ਜਾਂਚ ਕਰ ਕੇ ਦੇਖੋ!

ਹਾਲਾਂਕਿ ਡਿਮੈਂਸ਼ੀਆ ਨਾਲ ਜੀਵਨ ਬਿਤਾਉਣ ਵਿੱਚ ਕਈ ਚੁਣੌਤੀਆਂ ਸਾਮ੍ਹਣੇ ਆ ਸਕਦੀਆਂ ਹਨ ਪਰ ਕਈ ਅਜਿਹੇ ਮਸ਼ਵਰੇ ਅਤੇ ਰਣਨੀਤੀਆਂ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਡਿਮੈਂਸ਼ੀਆ ਨਾਲ ਜੀਵਨ ਬਿਤਾਉਣ ਵਾਲੇ ਲੋਕ ਆਪਣਾ ਰੋਜ਼ਾਨਾ ਜੀਵਨ ਸੁਰੱਖਿਅਤ ਤਰੀਕੇ ਨਾਲ ਬਿਤਾ ਸਕਣ।

ਨੌਂ ਵੱਖੋ ਵੱਖਰੇ ਵਿਸ਼ਿਆਂ ‘ਤੇ ਡਿਮੈਂਸ਼ੀਆ ਵਾਲੇ ਲੋਕਾਂ ਲਈ ਸੁਰੱਖਿਆ ਬਾਰੇ ਮਸ਼ਵਰਿਆਂ ਦਾ ਪਤਾ ਲਾਉਣ ਦੇ ਲਈ ਇੰਟਰਐਕਟਿਵ “ਡਿਮੈਂਸ਼ੀਆ ਵਸੀਲਾ ਗਾਈਡ ਨਾਲ ਸੁਰੱਖਿਅਤ ਜੀਵਨ “ ਅਜ਼ਮਾ ਕੇ ਦੇਖੋ। ਜਾਂ, ਤੁਸੀਂ ਇਹੀ ਸਮੱਗਰੀ ਡਿਮੈਂਸ਼ੀਆ ਵਸੀਲਾ ਗਾਈਡ ਨਾਲ ਸੁਰੱਖਿਅਤ ਜੀਵਨ PDF ਡਾਉਨਲੋਡ ਕਰਕੇ ਪ੍ਰਾਪਤ ਕਰ ਸਕਦੇ ਹੋ!

ਜੋਖਮਾਂ ਨੂੰ ਜਾਣੋ

ਡਿਮੇਨਸ਼ੀਆ ਵਾਲੇ ਕਿਸੇ ਵੀ ਵਿਅਕਤੀ ਨੂੰ ਲਾਪਤਾ ਹੋ ਜਾਣ ਦਾ ਖਤਰਾ ਹੈ, ਬੀਮਾਰੀ ਦੇ ਸ਼ੁਰੂਆਤੀ ਪੜਾਆਂ ਵਿੱਚ ਵੀ। ਡਿਮੇਨਸ਼ੀਆ ਅਤੇ ਉਸ ਨਾਲ ਸੰਬੰਧਤ ਜੋਖਮਾਂ ਨੂੰ ਸਮਝਣਾ ਸਾਰਿਆਂ ਦੀ ਸਮਾਜ ਵਿੱਚ ਸੁਰੱਖਿਅਤ ਢੰਗ ਨਾਲ ਰਹਿਣ ਵਿੱਚ ਮਦਦ ਕਰ ਸਕਦਾ ਹੈ।

ਜੋਖਮ ਨੂੰ ਘਟਾਓ

ਡਿਮੇਨਸ਼ੀਆ ਦੇ ਨਾਲ ਸੁਰੱਖਿਅਤ ਢੰਗ ਨਾਲ ਰਹਿਣ ਦਾ ਮਤਲਬ ਲੋਕਾਂ ਨੂੰ ਕਿਰਿਆਸ਼ੀਲ ਹੋਣ ਤੋਂ ਰੋਕਣਾ ਨਹੀਂ ਹੈ। ਡਿਮੇਨਸ਼ੀਆ ਦੇ ਨਾਲ ਰਹਿਣ ਦੇ ਜੋਖਮਾਂ ਅਤੇ ਸਿਹਤਮੰਦ ਅਤੇ ਸੁਰੱਖਿਅਤ ਜੀਵਨਸ਼ੈਲੀ ਦਾ ਅਨੰਦ ਮਾਣਨ ਨੂੰ ਕਿਵੇਂ ਸੰਤੁਲਿਤ ਕੀਤਾ ਜਾਏ ਬਾਰੇ ਹੋਰ ਜਾਣੋ।

ਯੋਜਨਾ ਬਣਾਓ

ਡਿਮੇਨਸ਼ੀਆ ਵਾਲਾ ਉਹ ਵਿਅਕਤੀ ਜਿਸ ਨੂੰ ਤੁਸੀਂ ਸਹਾਰਾ ਦੇ ਰਹੇ ਹੋ ਗੁੰਮ ਸਕਦੇ ਹਨ ਭਾਵੇਂ ਤੁਸੀਂ ਕਿੰਨੇ ਵੀ ਸਚੇਤ ਰਹੋ। ਪਰ ਇਸ ਤਰਹ ਹੋਣ ਨੂੰ ਘਟਾਉਣ ਲਈ ਸੁਝਾਅ ਹਨ – ਇਹ ਭਵਿੱਖਵਾਣੀ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ ਕਿ ਅਜਿਹਾ ਕਦੋਂ ਹੋਏਗਾ, ਤਿਆਰ ਰਹਿਣ ਬਾਰੇ ਹੋਰ ਜਾਣੋ।

1. ਘਰ ਵਿੱਚ ਸੁਰੱਖਿਅਤ ਰਹਿਣਾ

ਰਹਿਣ ਦੇ ਇੰਤਜ਼ਾਮਾਂ ਬਾਰੇ ਸੋਚੋ – ਕੀ ਵਿਅਕਤੀ ਇਕੱਲਾ ਰਹਿ ਰਿਹਾ ਹੈ, ਪਰਿਵਾਰ ਦੇ ਨਾਲ ਜਾਂ ਇੱਕ ਸਾਥੀ ਦੇ ਨਾਲ?

ਭੌਤਿਕ ਜਗ੍ਹਾ ਬਾਰੇ ਸੋਚੋ:

  • ਹਿਲ ਸਕਣ ਵਾਲੇ ਗਲੀਚਿਆਂ ਨੂੰ ਹਟਾਓ
  • ਕਾਫ਼ੀ ਰੌਸ਼ਨੀ ਮੁਹੱਈਆ ਕਰੋ
  • ਸ਼ਾਵਰ, ਟੱਬ, ਟਾਇਲਟ ਵਿੱਚ ਸਹਾਰਾ ਦੇਣ ਵਾਲੇ ਡੰਡੇ ਵਰਤੋ
  • ਪੌੜੀਆਂ ਤੇ ਰੇਲਿੰਗਾਂ ਨੂੰ ਵਰਤੋ

ਸਰੀਰਕ ਸਿਹਤ ਬਾਰੇ ਸੋਚੋ:

  • ਡਾਕਟਰ ਦੇ ਨਾਲ ਨੇਮਕ ਅਪੌਇੰਟਮੈਂਟਾਂ ਲਈ ਜਾਓ
  • ਦਵਾਈਆਂ ਨਿਰਦਿਸ਼ਟ ਕੀਤੇ ਅਨੁਸਾਰ ਲਓ
  • ਰੋਜ਼ ਸਰੀਰਕ ਕਸਰਤ ਕਰੋ
  • ਇਹ ਸੁਨਿਸ਼ਚਿਤ ਕਰਨ ਲਈ ਐਨਕਾਂ, ਸੁਣਨ ਦੀਆਂ ਮਸ਼ੀਨਾਂ ਜਾਂਚੋ ਕਿ ਉਹ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ
  • ਸਿਹਤਮੰਦ ਖੁਰਾਕ ਕਾਇਮ ਰੱਖੋ (ਜਿਵੇਂ ਕਿ ਮੈਡੀਟ੍ਰੇਨੀਅਨ)
2. ਸਮਾਜ ਵਿੱਚ ਘੁੰਮਣਾ ਫਿਰਨਾ

ਗੁੰਮ ਹੋ ਜਾਣ ਦੇ ਜੋਖਮ ਨੂੰ ਘਟਾਓ:

  • MedicAlert® Safely Home® ਬਰੇਸਲੇਟ ਲਓ
  • ਪਤਾ ਲਗਾਉਣ ਵਾਲੇ ਉਪਕਰਣ ਬਾਰੇ ਸੋਚੋ (ਅਰਥਾਤ ਸੈੱਲ ਫੋਨ, ਜੀ ਪੀ ਐਸ ਟ੍ਰੈਕਿੰਗ)
  • ਹਰ ਵੇਲੇ ਸ਼ਨਾਖਤ ਨਾਲ ਰੱਖੋ
  • ਆਓ ਆਪਣਾ ਰਾਹ ਲਭੀਏ (Finding Your Way®) ਸ਼ਨਾਖਤੀ ਫਾਰਮ ਪੂਰਾ ਕਰਕੇ ਪੋਸਟ ਕਰੋ
  • ਕਿਸੇ ਨੂੰ ਦਸੋ ਤੁਸੀਂ ਕਿਥੇ ਜਾ ਰਹੇ ਹੋ
  • ਆਪਣੇ ਆਲੇ ਦੁਆਲੇ ਨੂੰ ਜਾਣੋ

ਗਿਰਨ ਜਾਂ ਸੱਟ ਲੱਗਣ ਦੇ ਜੋਖਮ ਨੂੰ ਘਟਾਓ:

  • ਮੌਸਮ ਬਾਰੇ ਸੋਚੋ ਅਤੇ ਉਚਿਤ ਢੰਗ ਨਾਲ ਕਪੜੇ ਪਾਓ (ਅਰਥਾਤ ਬਰਫ, ਹਿਮ, ਹਵਾ,ਬਾਰਸ਼, ਗਰਮੀ)
  • ਸਾਇਡਵੌਕਾਂ ਅਤੇ ਛੋਟੇ ਰਸਤਿਆਂ ਬਾਰੇ ਸਚੇਤ ਰਹੋ (ਉੱਚੇ ਨੀਵੇਂ, ਖੁਰਦਰੇ ਸਥਾਨ ਜਾਂਰੁਕਾਵਟਾਂ)

ਆਵਾਜਾਈ ਲਈ ਵਿਕਲਪਾਂ ਦੀ ਪੜਤਾਲ ਕਰੋ:

  • ਜਨਤਕ ਆਵਾਜਾਈ (ਅਰਥਾਤ ਬਸ)
  • ਕਮਿਊਨਿਟੀ ਆਵਾਜਾਈ (ਅਰਥਾਤ ਵਲੰਟੀਅਰ ਡਰਾਈਵਰ)
  • ਟੈਕਸੀਆਂ
3. ਸਮਾਜ ਦਾ ਹਿੱਸਾ ਹੋਣਾ

ਸਮਾਜਕ ਰੂਪ ਨਾਲ ਕਾਰਜਸ਼ੀਲ ਰਹੋ:

  • ਗੁਆਂਢੀਆਂ ਨਾਲ ਜਾਣ ਪਛਾਣ ਕਰੋ
  • ਕਾਫੀ ਵਾਸਤੇ ਦੋਸਤਾਂ ਨੂੰ ਮਿਲੋ
  • ਦੋਸਤਾਂ ਅਤੇ ਪਰਿਵਾਰ ਨਾਲ ਖਾਣਾ ਖਾਓ

ਰੋਜ਼ਮੱਰਾ ਗਤੀਵਿਧੀਆਂ ਦਾ ਅਨੰਦ ਮਾਣੋ:

  • ਉਹ ਕਰੋ ਜਿਸ ਵਿੱਚ ਤੁਹਾਨੂੰ ਅਨੰਦ ਆਉਂਦਾ ਹੈ (ਅਰਥਾਤ ਸੈਰ ਕਰਨਾ, ਖੇਡਾਂ ਖੇਡਣਾ,ਪੂਜਾ ਪਾਠ ਕਰਨ ਦੀ ਥਾਂ ਵਿੱਚ ਜਾਣਾ,ਸ਼ੌਕ ਕਾਇਮ ਰੱਖਣਾ)

ਸਹਾਰਾ ਪ੍ਰਾਪਤ ਕਰਨ ਲਈ ਤਿਆਰ ਰਹੋ:

  • ਦੋਸਤਾਂ, ਪਰਿਵਾਰ, ਭਾਈਚਾਰੇ ਦੇ ਹੋਰ ਲੋਕਾਂ ਕੋਲੋਂ ਸਹਾਇਤਾ ਮੰਗੋ
  • ਉਨ੍ਹਾਂ ਪੇਸ਼ੇਵਰਾਂ ਨੂੰ ਜਾਣੋ ਜਿੰਨਾਂ ਕੋਲ ਤੁਸੀਂ ਜਾਂਦੇ ਹੋ (ਅਰਥਾਤ ਫਾਰਮੇਸਿਸਟ, ਬੈਂਕਰ, ਗ੍ਰੋਸਰ, ਰੈਸਟੋਰੈਂਟ ਮਾਲਕ)
  • ਸਥਾਨਕ ਅਲਜ਼ਾਈਮਰ ਸੁਸਾਇਟੀ ਨਾਲ ਜੁੜੋ